Sunday, 6 September 2020
ਜਦੋਂ ਕੋਈ ਵਿਅਕਤੀ ਸੇਵਾ ਕੇਂਦਰ ਤੋਂ ਓ.ਬੀ.ਸੀ. ਜਾਂ ਬੀ.ਸੀ. ਦਾ ਸਰਟੀਫਿਕੇਟ ਜਾਰੀ ਕਰਵਾਉਣ ਲਈ ਫਾਰਮ ਪ੍ਰਾਪਤ ਕਰਦਾ ਹੈ, ਤਾਂ ਉਸ ਫਾਰਮ ਨਾਲ ਲੱਗੇ ਹੋਏ ਘੌਸ਼ਣਾ ਪੱਤਰ ਵਿੱਚ ਲਿਖਿਆ ਹੁੰਦਾ ਹੈ ਕਿ ਮੇਰੇ ਪਰੀਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਹੀ ਕਰਦਾ ਹੈ, ਕਿ ਉਸਦਾ ਮਤਲਬ ਇਹ ਕਿ ਸਰਕਾਰੀ ਮੁਲਾਜਮ ਦੇ ਬੱਚਿਆਂ ਦਾ ਓ.ਬੀ.ਸੀ. ਜਾਂ ਬੀ.ਸੀ. ਸਰਟੀਫਿਕੇਟ ਨਹੀ ਬਣੇਗਾ ?
ਜੀ ਨਹੀ, ਇਹ ਸੱਚ ਨਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਪਰੀਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ
ਵਿੱਚ ਹੋਵੇ ਤਾਂ ਉਸਦੇ ਪਰੀਵਾਰਕ ਮੈਂਬਰ ਦਾ ਸਰਟੀਫਿਕੇਟ ਨਹੀ ਬਣੇਗਾ। ਸੇਵਾ ਕੇਂਦਰ ਵਿੱਚ ਮਿਲਦੇ
ਫਾਰਮ ਨਾਲ ਲੱਗੇ ਘੌਸ਼ਣਾ ਪੱਤਰ ਵਿੱਚ ਉਹ ਲਾਇਨ ਇਸ ਲਈ ਲਿਖੀ ਹੁੰਦੀ ਹੈ ਕਿਉਂਕਿ ਬਹੁਤਾਤ ਬੀ.ਸੀ.
ਜਾਂ ਓ.ਬੀ.ਸੀ. ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਪ੍ਰਾਰਥੀਆਂ ਦੇ ਪਰੀਵਾਰ ਦਾ ਕੋਈ ਮੈਂਬਰ ਨੌਕਰੀ
ਨਹੀ ਕਰਦਾ ਹੁੰਦਾ, ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਟੀਫਿਕੇਟ ਜਾਰੀ ਕਰਨ ਸਮੇਂ ਪ੍ਰਾਰਥੀ ਦੇ
ਮਾਤਾ ਪਿਤਾ ਦਾ ਆਮਦਨ ਦੇ ਆਧਾਰ ਤੇ ਹੀ ਕਿਸੇ ਵੀ ਵਿਅਕਤੀ ਦੇ ਕਰੀਮੀ ਲੇਅਰ ਦੇ ਸਟੇਟਸ ਦਾ ਨਿਰਧਾਰਨ
ਕੀਤਾ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੇ ਮਾਤਾ ਪਿਤਾ ਸਰਕਾਰੀ ਨੌਕਰੀ ਕਰਦੇ ਹਨ ਤਾਂ ਉਸਦੇ ਮਾਤਾ
ਪਿਤਾ ਦੀ ਨੌਕਰੀ ਦਾ ਸਟੇਟਸ ਹੀ ਚੈੱਕ ਕਰਨਾ ਹੁੰਦਾ ਹੈ। ਕਿਉਂਕਿ ਓ.ਬੀ.ਸੀ. ਸਰਟੀਫਿਕੇਟ ਬਣਾਉਣ ਲਈ
ਜਦੋਂ ਆਮਦਨ ਚੈੱਕ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਖੇਤੀਬਾੜਈ ਅਤੇ ਸੈਲਰੀ ਦੀ ਆਮਦਨ ਕਲੱਬ ਮਤਲਬ ਕੀ
ਵਿੱਚ ਨਹੀ ਜੋੜੀ ਜਾਂਦੀ ਹੈ। ਸਰਕਾਰੀ ਮੁਲਾਜਮ ਦੀ ਸਿਰਫ ਨੌਕਰੀ ਦੀ ਕੈਟਾਗਰੀ ਚੈੱਕ ਕਰਨੀ ਹੁੰਦੀ
ਹੈ। ਇਸ ਸਬੰਧ ਵਿੱਚ ਕੇਂਦਰ ਸਰਕਾਰ ਵਲੋਂ ਵਿਸਤਾਰ ਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਇੰਨ-ਬਿੰਨ ਲਾਗੂ ਕੀਤਾ ਗਿਆ ਹੈ।
Subscribe to:
Post Comments (Atom)
World Radiography Day ਵਿਸ਼ਵ ਰੇਡੀਓਗ੍ਰਾਫੀ ਡੇ
ਵਿਸ਼ਵ ਰੇਡੀਓਗ੍ਰਾਫੀ ਦਿਨ ਹਰ ਸਾਲ 8 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ 1895 ਵਿਚ ਵਿਲਹੈਲਮ ਰੌਂਟਗੇਨ ਨੇ ਐਕਸ-ਰੇਡੀਏਸ਼ਨ ਦੀ ਖੋਜ ਕੀਤੀ ਸੀ। ਜਿਸ ਦੀ ਵਰੇਗੰਢ ਦੇ ...
-
ਜੀ ਨਹੀ, ਇਹ ਸੱਚ ਨਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਪਰੀਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਵਿੱਚ ਹੋਵੇ ਤਾਂ ਉਸਦੇ ਪਰੀਵਾਰਕ ਮੈਂਬਰ ਦਾ ਸਰਟੀਫਿਕੇਟ ਨਹੀ ਬਣੇਗਾ। ਸੇ...
-
As per instruction of Govt. of India and Govt of Punjab, 1. A person who has obtained a non creamy layer certificate from competent author...
-
As per Punjab Govt. Letter Number 1/02/2016-rs1/786587/1 dated 30-06-2016 (30th June 2016) and Welfare Deptt. letter No. 10/9/2009-rs1/62 da...
No comments:
Post a Comment
Any Question Regarding OBC certificate, Creamy Layer