ਭਾਰਤ ਸਰਕਾਰ ਵਲੋਂ 08 ਸਿਤੰਬਰ 1993 ਨੂੰ ਪੱਤਰ ਨੰਬਰ 36012/22/93-(SCT) ਰਾਹੀਂ ਬੀ.ਸੀ. / ਓ.ਬੀ.ਸੀ. ਦੇ ਸਰਟੀਫਿਕੇਟ ਜਾਰੀ ਕਰਨ ਲਈ ਉੱਚ ਵਰਗ ਨੂੰ ਨਿਸ਼ਚਿਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਰਾਹੀਂ ਉਹਨਾਂ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਸ ਦਾਇਰੇ ਵਿੱਚ ਆ ਜਾਂਦਾ ਹੈ ਤਾਂ ਉਸਦੇ ਬੱਚਿਆਂ ਦਾ ਓ.ਬੀ.ਸੀ. ਸਰਟੀਫਿਕੇਟ ਨੋਨ ਕਰੀਮੀ ਲੇਅਰ ਦਾ ਨਹੀ ਬਣੇਗਾ।
ਉਹਨਾਂ ਵਲੋਂ ਸਪੱਸ਼ਟ ਲਿਖਿਆ ਗਿਆ ਹੈ ਕਿ ਹੇਠ ਲਿਖੇ ਪ੍ਰਾਰਥੀਆਂ ਦਾ ਓ.ਬੀ.ਸੀ. ਸਰਟੀਫਿਕੇਟ (non cream layer) ਦਾ ਨਹੀ ਬਣੇਗਾ।
1. ਜਿਸਦੇ ਮਾਤਾ ਪਿਤਾ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ।
2. ਜਿਸਦੇ ਮਾਤਾ ਪਿਤਾ ਵਿੱਚੋ ਕੋਈ ਇੱਕ ਸਿੱਧੀ ਭਰਤੀ ਰਾਹੀਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ।
3. ਜਿਸਦੇ ਮਾਤਾ ਪਿਤਾ ਵਿੱਚੋਂ ਕੋਈ ਇੱਕ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ ਅਤੇ ਉਹਨਾਂ ਵਿੱਚੋ ਕਿਸੇ ਇੱਕ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕੋਈ ਵੀ ਕੰਮ ਕਰਨ ਦੇ ਯੋਗ ਨਾ ਰਿਹਾ ਹੋਵੇ।
4. ਜਿਸਦੇ ਮਾਤਾ ਪਿਤਾ ਵਿੱਚੋ ਦੋਵੇਂ ਸਿੱਧੀ ਭਰਤੀ ਰਾਹੀਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ ਦੋਵਾਂ ਦੀ ਮੌਤ ਹੋ ਗਈ ਹੋਵੇ ਅਤੇ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕੋਈ ਵੀ ਕੰਮ ਕਰਨ ਦੇ ਯੋਗ ਨਾ ਰਿਹਾ ਹੋਵੇ। ਅਤੇ ਉਹਨਾਂ ਵਲੋਂ ਅਜਿਹੀ ਮੌਤ ਜਾਂ ਅਪਾਹਿਜ ਹੋਣ ਤੋਂ ਪਹਿਲਾਂ ਸੰਯੂਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਵਿੱਚ ਘੱਟੋ ਘੱਟ 5 ਸਾਲ ਤੱਕ ਦੀ ਸੇਵਾ ਦਾ ਲਾਭ ਲਿਆ ਹੋਵੇ।
5. ਜਿਸਦੇ ਮਾਤਾ ਪਿਤਾ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ।
6. ਜਿਸਦੇ ਮਾਤਾ ਪਿਤਾ ਵਿੱਚੋਂ ਕੋਈ ਇੱਕ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ 40 ਸਾਲ ਦੀ ਉਮਰ ਤੋਂ ਪਹਿਲਾਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਅਫਸਰ ਬਣ ਗਿਆ ਹੋਵੇ।
7. ਜਿਸਦੇ ਮਾਤਾ ਪਿਤਾ ਵਿੱਚੋਂ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category ੲ Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਿਹਾ ਹੋਵੇ ਅਤੇ ਅਜਿਹੀ ਮੌਤ ਜਾਂ ਪੱਕੇ ਤੌਰ ਤੇ ਅਪਾਹਿਜ ਹੋਣ ਤੋਂ ਪਹਿਲਾਂ ਸੰਯੂਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਵਿੱਚ ਘੱਟੋ ਘੱਟ 5 ਸਾਲ ਤੱਕ ਦੀ ਸੇਵਾ ਦਾ ਲਾਭ ਲਿਆ ਹੋਵੇ।
8. ਜਿਸਦੇ ਮਾਤਾ ਪਿਤਾ ਵਿੱਚੋਂ ਪਤੀ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category ਏ Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ (40 ਸਾਲ ਦੀ ਉਮਰ ਤੋਂ ਪਹਿਲਾਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਅਫਸਰ ਬਣ ਗਿਆ ਹੋਵੇ) ਅਤੇ ਉਸਦੀ ਪਤਨੀ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਈ ਹੋਵੇ ਅਤੇ ਪਤਨੀ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਈ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਹੀ ਹੋਵੇ।
9. ਜਿਸਦੇ ਮਾਤਾ ਪਿਤਾ ਵਿੱਚੋਂ ਪਤਨੀ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category ਏ Post ) ਅਫਸਰ ਜਾਂ ਅਧਿਕਾਰੀ ਭਰਤੀ ਹੋਈ ਹੋਵੇ (40 ਸਾਲ ਦੀ ਉਮਰ ਤੋਂ ਪਹਿਲਾਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਅਫਸਰ ਬਣ ਗਈ ਹੋਵੇ) ਅਤੇ ਉਸਦਾ ਪਤੀ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ ਪਤੀ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਿਹਾ ਹੋਵੇ।